ਦਿ ਗ੍ਰੇਟ ਬੈਰਿੰਗਟਨ ਘੋਸ਼ਣਾ – ਸੰਕਰਮਿਤ ਬਿਮਾਰੀ ਮਹਾਂਮਾਰੀ ਵਿਗਿਆਨੀ ਅਤੇ ਜਨ ਸਿਹਤ ਵਿਗਿਆਨੀ ਹੋਣ ਦੇ ਨਾਤੇ ਸਾਨੂੰ ਪ੍ਰਚਲਿਤ COVID-19 ਨੀਤੀਆਂ ਦੇ ਨੁਕਸਾਨਦੇਹ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਭਾਵਾਂ ਬਾਰੇ ਗੰਭੀਰ ਚਿੰਤਾਵਾਂ ਹਨ, ਅਤੇ ਅਜਿਹੀ ਪਹੁੰਚ ਦੀ ਸਿਫਾਰਸ਼ ਕਰਦੇ ਹਾਂ ਜਿਸ ਨੂੰ ਅਸੀਂ ਕੇਂਦ੍ਰਤ ਸੁਰੱਖਿਆ (ਫੋਕਸਡ ਪ੍ਰੋਟੈਕਸ਼ਨ) ਕਹਿੰਦੇ ਹਾਂ।
ਖੱਬੇ ਅਤੇ ਸੱਜੇ, ਅਤੇ ਦੁਨਿਆ ਭਰ ਤੋਂ ਆਉਂਦੇ ਹੋਏ, ਅਸੀਂ ਆਪਣੇ ਕਿਤਾ ਨੂੰ ਲੋਕਾਂ ਦੀ ਰੱਖਿਆ ਲਈ ਸਮਰਪਿਤ ਕੀਤਾ ਹੈ । ਮੌਜੂਦਾ ਲੌਕਡਾਉਨ ਨੀਤੀਆਂ ਛੋਟੀਆਂ ਅਤੇ ਲੰਬੇ ਸਮੇਂ ਦੀ ਜਨਤਕ ਸਿਹਤ ‘ਤੇ ਵਿਨਾਸ਼ਕਾਰੀ ਪ੍ਰਭਾਵ ਪੈਦਾ ਕਰ ਰਹੀਆਂ ਹਨ। ਜਿਸਦੇ ਨਤੀਜਿਆਂ (ਕੁਝ ਨੂੰ ਨਾਮ ਦੇਣ ਲਈ) ਵਿੱਚ ਬਚਪਨ ਦੀ ਟੀਕਾਕਰਣ ਦੀਆਂ ਘੱਟ ਦਰਾਂ, ਦਿਲ ਦਿਆ (ਕਾਰਡੀਓਵੈਸਕੁਲਰ) ਬਿਮਾਰੀ ਦੇ ਵਿਗੜ ਰਹੇ ਨਤੀਜਿਆਂ, ਕੈਂਸਰ ਦI ਜਾਂਚ ਘੱਟ ਕਰਨ ਅਤੇ ਮਾਨਸਿਕ ਸਿਹਤ ਦy ਵਿਗੜ ਰਹy ਮਾੜੇ ਨਤੀਜਿਆਂ – ਆਉਣ ਵਾਲੇ ਸਾਲਾਂ ਵਿੱਚ ਵਧੇਰੇ ਮੌਤ ਦਰਾਂ ਦਾ ਕਾਰਨ ਬਣਦਾ ਹੈ, ਜਿਸ ਨਾਲ ਮਜ਼ਦੂਰ ਤਬਕਾ ਅਤੇ ਸਮਾਜ ਦੇ ਛੋਟੇ ਜਵਾਨ ਵਰਗ ਬੋਝ ਚੁੱਕਦੇ ਹਨ। ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਰੱਖਣਾ ਇੱਕ ਗੰਭੀਰ ਬੇਇਨਸਾਫੀ ਹੈ।
ਜਦੋਂ ਤੱਕ ਕੋਈ ਟੀਕਾ ਉਪਲਬਧ ਨਹੀਂ ਹੁੰਦਾ, ਇਨ੍ਹਾਂ ਉਪਾਵਾਂ ਨੂੰ ਜਾਰੀ ਰੱਖਣਾ ਅਣਉਚਿੱਤ ਨੁਕਸਾਨ ਦਾ ਕਾਰਨ ਬਣੇਗਾ, ਦੱਬੇ-ਕੁਚਲੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਜਾਵੇਗਾ।
ਖੁਸ਼ਕਿਸਮਤੀ ਨਾਲ, ਵਾਇਰਸ ਬਾਰੇ ਸਾਡੀ ਸਮਝ ਵਧ ਰਹੀ ਹੈ। ਅਸੀਂ ਜਾਣਦੇ ਹਾਂ ਕਿ COVID-19 ਤੋਂ ਮੌਤ ਦੀ ਸੰਭਾਵਨਾ ਬਜ਼ੁਰਗW ਅਤੇ ਕਮਜੋਰ ਸਿਹਤ ਵਾਲਿਆ ਵਿਚ ਇਕ ਹਜਾਰ ਗੁਣਾ ਜ਼ਿਆਦਾ ਹੈ ਨੌਜਵਾਨਾਂ ਨਾਲੋਂ। ਦਰਅਸਲ, ਬੱਚਿਆਂ ਵਿਚ, COVID-19 ਬਹੁਤ ਸਾਰI ਹੋਰy ਬਿਮਾਰਿਆਂ ਜਿਵੇ ਫਲੂ ਖ਼ਤਰਨਾਕ ਹੈ।
ਜਿਵੇਂ ਕਿ ਅਬਾਦੀ ਵਿੱਚ ਪ੍ਰਤੀਰੋਧਤਾ ਬਣਦੀ ਹੈ, ਸਭ ਦੇ ਲਈ ਲਾਗ (ਇਨਫੈਕਸ਼ਨ) ਦਾ ਜੋਖਮ – ਕਮਜ਼ੋਰ ਸਮੇਤ – ਘਟਦੀ ਹੈ। ਅਸੀਂ ਜਾਣਦੇ ਹਾਂ ਕਿ ਸਾਰੀ ਵਸੋਂ ਅਖੀਰ ਵਿੱਚ ਬਹੁਤ ਲੋਕਾਂ (ਹਰਡ ਇਮਊਨਿਟੀ) ਪ੍ਰਤੀਰੋਧਤਾ ਤੇ ਪਹੁੰਚਣਗੀਆਂ – ਅਰਥਾਤ ਜਦੋ ਨਵੀਆਂ ਲਾਗਾਂ ਹੋ ਜਾਣ ਗਿਆ – ਅਤੇ ਇਹ ਇੱਕ ਟੀਕੇ (ਵੈਕਸਿਨ) ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ (ਪਰ ਨਿਰਭਰ ਨਹੀਂ)। ਇਸ ਲਈ ਸਾਡਾ ਉਦੇਸ਼ ਮੌਤ ਦਰ ਅਤੇ ਸਮਾਜਿਕ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਹੈ ਜਦੋਂ ਤੱਕ ਅਸੀਂ ਬਹੁਤ ਲੋਕਾਂ (ਹਰਡ ਇਮਊਨਿਟੀ) ਤੋਂ ਬਚਾਅ ਤਕ ਨਹੀਂ ਪਹੁੰਚ ਜਾਂਦੇ।
ਸਭ ਤੋਂ ਹਮਦਰਦੀਪੂਰਣ ਪਹੁੰਚ ਜੋ ਬਹੁਤ ਲੋਕਾਂ (ਹਰਡ ਇਮਊਨਿਟੀ) ਪ੍ਰਤੀਰੋਧਤਾ ਤਕ ਪਹੁੰਚਣ ਦੇ ਜੋਖਮਾਂ ਅਤੇ ਫਾਇਦਿਆਂ ਨੂੰ ਸੰਤੁਲਿਤ ਕਰਦੀ ਹੈ, ਉਹ ਹੈ ਜੋ ਮੌਤ ਦੇ ਘੱਟੋ ਘੱਟ ਜੋਖਮ ਵਾਲੇ ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਸਧਾਰਣ ਤੌਰ ਤੇ ਕੁਦਰਤੀ ਲਾਗ ਦੁਆਰਾ ਵਾਇਰਸ ਪ੍ਰਤੀ ਪ੍ਰਤੀਰੋਧਕਤਾ ਪੈਦਾ ਕਰਨ ਦੀ ਆਗਿਆ ਦੇਣਾ ਹੈ, ਜਦਕਿ ਉਨ੍ਹਾਂ ਲੋਕਾਂ ਦੀ ਬਿਹਤਰ ਬਚਾਅ ਕਰੋ ਜੋ ਵੱਧ ਤੋਂ ਵੱਧ ਹਨ, ਪਰ ਨਾਲ ਦੇ ਨਾਲ ਉਹਨਾਂ ਨੂੰ ਸੁਰਖਿਤ ਰਖਣਾ ਜਿਹਨਾਂ ਨੂੰ ਇਸ ਬਿਮਾਰੀ ਲੱਗਣ ਦਾ ਜਾਦਾ ਖਤਰਾ hY। ਅਸੀਂ ਇਸ ਨੂੰ ਕੇਂਦ੍ਰਤ ਸੁਰੱਖਿਆ (ਫੋਕਸਡ ਪ੍ਰੋਟੈਕਸ਼ਨ) ਕਹਿੰਦੇ ਹਾਂ।
ਕਮਜ਼ੋਰ ਲੋਕਾਂ ਨੂੰ ਬਚਾਉਣ ਲਈ ਉਪਾਵਾਂ ਅਪਣਾਉਣਾ COVID-19 ਦੇ ਜਨਤਕ ਸਿਹਤ ਪ੍ਰਤੀਕਰਮ ਦਾ ਕੇਂਦਰੀ ਉਦੇਸ਼ ਹੋਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਲਈ, ਨਰਸਿੰਗ ਹੋਮw ਵਿਚ ਸਿਰਫ ਉਹਨਾਂ ਨੂੰ ਕੰਮ ਕਰਣ ਦਿਉ ਜਿਨਾਂ ਨੂੰ ਬਿਮਾਰੀ ਤੋ ਛੋਟ ਪ੍ਰਾਪਤ ਹੈ ਅਤੇ ਦੂਜੇ ਸਟਾਫ ਅਤੇ ਸਾਰੇ ਮਹਿਮਾਨਾਂ ਦੀ ਅਕਸਰ ਪੀਸੀਆਰ ਟੈਸਟਿੰਗ ਕਰਨੀ ਚਾਹੀਦੀ ਹੈ। ਸਟਾਫ ਦੀ ਘੁੰਮਾਈ ਘੱਟ ਕੀਤੀ ਜਾਣੀ ਚਾਹੀਦੀ ਹੈ। ਘਰ ਵਿਚ ਰਿਟਾਇਰ ਹੋਏ ਲੋਕਾਂ ਨੂੰ ਕਰਿਆਨਾ ਅਤੇ ਹੋਰ ਜ਼ਰੂਰੀ ਚੀਜ਼ਾਂ ਆਪਣੇ ਘਰ ਪਹੁੰਚਾਉਣੀਆਂ ਚਾਹੀਦੀਆਂ ਹਨ। ਜਦੋਂ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਅੰਦਰ ਦੀ ਬਜਾਏ ਬਾਹਰ ਮਿਲਣਾ ਚਾਹੀਦਾ ਹੈ। ਉਪਾਵਾਂ ਦੀ ਇੱਕ ਵਿਆਪਕ ਅਤੇ ਵਿਸਥਾਰਤ ਸੂਚੀ, ਜਿਸ ਵਿੱਚ ਬਹੁ-ਪੀੜ੍ਹੀ ਦੇ ਘਰ ਸ਼ਾਮਲ ਹੈ, ਨੂੰ ਲਾਗੂ ਕੀਤਾ ਜਾ ਸਕਦਾ ਹੈ, ਅਤੇ ਇਹ ਜਨਤਕ ਸਿਹਤ ਪੇਸ਼ੇਵਰਾਂ ਦੇ ਦਾਇਰੇ ਅਤੇ ਸਮਰੱਥਾ ਦੇ ਅੰਦਰ ਹੈ।
ਜਿਹੜੇ ਲੋਕ ਕਮਜ਼ੋਰ ਨਹੀਂ ਹਨ ਉਨ੍ਹਾਂ ਨੂੰ ਤੁਰੰਤ ਜੀਵਨ ਨੂੰ ਮੁੜ ਆਮ ਵਾਂਗ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ। ਸਧਾਰਣ ਸਫਾਈ ਦੇ ਉਪਾਅ ਜਿਵੇਂ ਕਿ ਹੱਥ ਧੋਣ ਅਤੇ ਬਿਮਾਰ ਹੋਣ ਤੇ ਘਰ ਰਹਣ ਦੇ ਨਾਲ ਹਰਡ ਇਮਊਨਿਟੀ ਨੂੰ ਪ੍ਰਾਪਤ ਕਰ ਸਕਦੇ ਹਾਂ। ਸਕੂਲ ਅਤੇ ਯੂਨੀਵਰਸਟੀਆਂ ਨੂੰ ਵਿਅਕਤੀਗਤ ਅਧਿਆਪਨ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ। ਵਾਧੂ ਗਤੀਵਿਧੀਆਂ, ਜਿਵੇਂ ਕਿ ਖੇਡਾਂ, ਨੂੰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ। ਨੌਜਵਾਨ ਘੱਟ ਜੋਖਮ ਵਾਲੇ ਲੌਕਾਂ ਨੂੰ ਘਰ ਨਾਲੋਂ ਆਪਣੇ ਆਮ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਰੈਸਟੋਰੈਂਟ ਅਤੇ ਹੋਰ ਕਾਰੋਬਾਰ ਖੋਲ੍ਹਣੇ ਚਾਹੀਦੇ ਹਨ[ਕਲਾ, ਸੰਗੀਤ, ਖੇਡ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ। ਜੋ ਲੋਕ ਵਧੇਰੇ ਜੋਖਮ ਵਿਚ ਹਨ, ਜੇ ਉਹ ਚਾਹੁਣ ਤਾਂ ਭਾਗ ਲੈ ਸਕਦੇ ਹਨ, ਜਦੋਂਕਿ ਸਮੁੱਚੇ ਤੌਰ ‘ਤੇ ਸਮਾਜ ਉਨ੍ਹਾਂ ਲੋਕਾਂ ਦੁਆਰਾ ਕਮਜ਼ੋਰ ਲੋਕਾਂ ਨੂੰ ਦਿੱਤੀ ਜਾਂਦੀ ਸੁਰੱਖਿਆ ਦਾ ਆਨੰਦ ਮਾਣਦਾ ਹੈ ਜਿਨ੍ਹਾਂ ਨੇ ਹਰਡ ਇਮਊਨਿਟੀ ਪ੍ਰਾਪਤ ਹੋ ਗਈ ਹੈ।
4 ਅਕਤੂਬਰ, 2020 ਨੂੰ, ਇਸ ਘੋਸ਼ਣਾ ਪੱਤਰ ਨੂੰ ਗ੍ਰੇਟ ਬੈਰਿੰਗਟਨ, ਯੂਨਾਈਟਿਡ ਸਟੇਟ ਵਿੱਚ, ਦੁਆਰਾ ਸੰਚਾਲਿਤ ਕੀਤਾ ਗਿਆ ਸੀ ਅਤੇ ਸਾਈਨ ਕੀਤਾ ਗਿਆ ਸੀ:
ਡਾ. ਮਾਰਟਿਨ ਕੁਲਡਰਫ (Dr. Martin Kulldorff), ਹਾਰਵਰਡ ਯੂਨੀਵਰਸਿਟੀ ਵਿਚ ਦਵਾਈ ਦੇ ਪ੍ਰੋਫੈਸਰ, ਇਕ ਜੀਵ-ਵਿਗਿਆਨ, ਅਤੇ ਸੰਕਰਮਕ ਬਿਮਾਰੀ ਫੈਲਣ ਅਤੇ ਟੀਕੇ ਦੀ ਸੁਰੱਖਿਆ ਮੁਲਾਂਕਣ ਦੀ ਪਛਾਣ ਕਰਨ ਅਤੇ ਨਿਗਰਾਨੀ ਕਰਨ ਵਿਚ ਮਾਹਰ ਮਹਾਂਮਾਰੀ ਵਿਗਿਆਨੀ ਹਨ।
ਡਾ. ਸੁਨੇਤਰਾ ਗੁਪਤਾ (Dr. Sunetra Gupta), ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ, ਇੱਕ ਮਹਾਂਮਾਰੀ ਵਿਗਿਆਨੀ, ਜੋ ਇਮਯੂਨੋਜੀ, ਟੀਕੇ ਦੇ ਵਿਕਾਸ, ਅਤੇ ਛੂਤ ਦੀਆਂ ਬਿਮਾਰੀਆਂ ਦੇ ਗਣਿਤ ਦੇ ਮਾਡਲਿੰਗ ਵਿੱਚ ਮੁਹਾਰਤ ਰੱਖਦੇ ਹਨ।
ਡਾ. ਜੇ ਭੱਟਾਚਾਰੀਆ (Dr. Jay Bhattacharya), ਸਟੈਨਫੋਰਡ ਯੂਨੀਵਰਸਿਟੀ ਮੈਡੀਕਲ ਸਕੂਲ ਦੇ ਪ੍ਰੋਫੈਸਰ, ਇੱਕ ਚਿਕਿਤਸਕ, ਮਹਾਂਮਾਰੀ ਵਿਗਿਆਨੀ, ਸਿਹਤ ਅਰਥਸ਼ਾਸਤਰੀ, ਅਤੇ ਛੂਤ ਦੀਆਂ ਬਿਮਾਰੀਆਂ ਅਤੇ ਕਮਜ਼ੋਰ ਅਬਾਦੀ ‘ਤੇ ਧਿਆਨ ਕੇਂਦਰਤ ਕਰਨ ਵਾਲੀ ਜਨਤਕ ਸਿਹਤ ਨੀਤੀ ਦੇ ਮਾਹਰ।
Translation by TJ Saggu and Puneet Singh